ਆਡੀਓ, ਵੀਡੀਓ ਤੇ ਪੀ. ਡੀ. ਐਫ. ਦਾ ਨਵਾਂ ਤਾਜ਼ਾ
ਦੋਸਤੋ,
ਪੰਜਾਬੀ ਰੰਗਮੰਚ ਦੇ ਖੇਤਰ ਚ ਬਹੁਤ ਸਾਰੇ ਸਾਥੀ ਆਪੋ ਆਪਣੇ ਢੰਗ ਤਰੀਕਿਆਂ ਨਾਲ ਬਹੁਤ ਕੁਝ ਕਰ ਰਹੇ ਹਨ, ਇਸੇ ਕੜੀ ਵਿਚ ਜੋ ਅਸੀਂ ਕਰ ਰਹੇ ਹਾਂ ਉਹ ਇਸ ਪ੍ਰਕਾਰ ਹੈ:
- ਪੰਜਾਬੀ ਥੀਏਟਰ ਦੇ ਜਿੰਨੇ ਗਰੁੱਪ ਦੁਨੀਆਂ ਵਿਚ ਜਿੱਥੇ ਜਿੱਥੇ ਕਾਰਜਸ਼ੀਲ ਹਨ ਉਹਨਾਂ ਸਭ ਦੀ ਹੁਣ ਤਕ ਕੋਈ ਸੂਚੀ ਉਪਲੱਭਧ ਨਹੀਂ ਸੀ ਸੋ ਅਸੀਂ ਇਸ ਮੰਚ ਤੇ ਇਹ ਔਨਲਾਈਨ ਸੂਚੀ ਬਣਾਈ ਹੈ। ਇਹ ਸੂਚੀ ਤੁਸੀਂ ਦੁਨੀਆਂ ਭਰ ਵਿਚ ਉੱਪਰ ਦਿੱਤੇ ਗਏ ਲਿੰਕ ਤੇ ਕਲਿੱਕ ਕਰ ਕੇ ਨਾ ਸਿਰਫ ਦੇਖ ਹੀ ਸਕਦੇ ਹੋ, ਬਲਕਿ ਇਸ ਪੇਜ਼ ਤੇ ਜਾ ਕੇ ਸਰਚ ਵੀ ਕਰ ਸਕਦੇ ਹੋ ਕਿ ਕਿਸ ਖੇਤਰ ‘ਚ ਕਿਹੜਾ ਗਰੁੱਪ ਸਰਗਰਮ ਹੈ ਤੇ ਉਸ ਦਾ ਸਿਰਨਾਵਾਂ ਕੀ ਹੈ। ਅਸੀਂ ਆਪਣੀ ਜਾਣਕਾਰੀ ਮੁਤਾਬਿਕ ਬਹੁਤ ਸਾਰੇ ਗਰੁੱਪ ਸ਼ਾਮਿਲ ਕੀਤੇ ਹਨ ਪਰ ਹੋ ਸਕਦਾ ਹੈ ਕਿ ਅਜੇ ਵੀ ਕੁਝ ਗਰੁੱਪ ਰਹਿ ਗਏ ਹੋਣ।
- ਪੰਜਾਬੀ ਰੰਗਕਰਮੀ ਭਾਵੇਂ ਉਹ ਨਿਰਦੇਸ਼ਕ ਹਨ, ਅਦਾਕਾਰ ਹਨ, ਮੇਕ-ਅੱਪ ਵਾਲੇ ਹਨ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਰੰਗਕਰਮ ਨਾਲ ਜੁੜੇ ਹਨ ਉਹਨਾਂ ਦਾ ਇਹ ਇਕ ਔਨਲਾਈਨ ਬੈਂਕ ਬਣਾ ਦਿੱਤਾ ਹੈ ਜਿਸ ਵਿਚ ਦੁਨੀਆਂ ਚ ਕਿਤੇ ਵੀ ਬੈਠੇ ਤੁਸੀਂ ਲੱਭ ਸਕਦੇ ਹੋ ਕਿ ਕਿਸ ਇਲਾਕੇ ਚ ਕਿਸ ਕਲਾ ਦਾ ਮਾਹਿਰ ਮੌਜੂਦ ਹੈ। ਇਥੇ ਨਾ ਸਿਰਫ ਤੁਸੀਂ ਉਸ ਦਾ ਮੋਬਾਈਲ ਨੰਬਰ ਹੀ ਲੱਭ ਸਕਦੇ ਹੋ ਸਗੋਂ ਉਸ ਦਾ ਸੋਸ਼ਲ ਮੀਡੀਆ ਵੀ ਦੇਖ ਸਕਦੇ ਹੋ ਜਿਵੇਂ ਕਿ ਉਸ ਦਾ ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਉਬ ਅਤੇ ਵੈਬਸਾਈਟ ਆਦਿ।
ਦੋਸਤੋ, ਸਾਡੇ ਮਨਾਂ ‘ਚ ਰੰਗਮੰਚ ਤੇ ਰੰਗਕਰਮੀਆਂ ਲਈ ਅਥਾਹ ਸਤਿਕਾਰ ਤੇ ਪਿਆਰ ਹੈ। ਅਸੀਂ ਬਹੁਤ ਜਲਦੀ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਤੇ ਇਹ ਸਭ ਤੁਹਾਡੇ ਹੁੰਗਾਰੇ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਿਸ਼ਾਲ ਕਾਰਜ ਨੂੰ ਨੇਪਰੇ ਚਾੜ੍ਹਨ ‘ਚ ਸਹਿਯੋਗ ਕਰੋਗੇ।
ਧੰਨਵਾਦ

















